SPOKSMAN -ਬਲਵਿੰਦਰ ਸਿੰਘ ਸੈਫ਼ਦੀਪੁਰ ਵਲੋਂ ਪਿੰਡਾਂ ਵਿਚ ਮੁਹੱਲਾ ਮੀਟਿੰਗਾਂ


-------------------------------------------

ਬਲਵਿੰਦਰ ਸਿੰਘ ਸੈਫ਼ਦੀਪੁਰ ਵਲੋਂ ਪਿੰਡਾਂ ਵਿਚ ਮੁਹੱਲਾ ਮੀਟਿੰਗਾਂ

ਪਟਿਆਲਾ, 12 ਜਨਵਰੀ (ਹਰਪ੍ਰੀਤ ਸਿੰਘ ਧਾਲੀਵਾਲ): ਹਲਕਾ ਘਨੌਰ ਤੋਂ ਕਾਂਗਰਸ ਅਤੇ ਅਕਾਲੀ ਉਮੀਦਵਾਰਾਂ ਨੂੰ ਸਖਤ ਟੱਕਰ ਦੇ ਰਹੇ ਅਕਾਲੀ ਦਲ ਨੂੰ ਛਡਣ ਉਪਰੰਤ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੈਫਦੀਪੁਰ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਹੋਇਆ ਇਲਾਕੇ ਦੇ ਵਿੱਚ ਚੋਣ ਮੀਟਿੰਗਾਂ ਤੇਜ਼ ਕਰ ਦਿੱਤੀਆਂ। ਉਨ੍ਹਾਂ ਨੇ ਹਲਕੇ ਦੇ ਪਿੰਡ ਪਿੰਡ ਸੀਨ ਸੰਧਾਰਸੀ , ਮਿਰਜ਼ਾਪੁਰ, ਫਾਤੀਰਾ ਮਾਜਰੀ, ਮਰਦਾਂਪੁਰ, ਜੰਡ ਮੰਗੌਲੀ, ਕਮੀ ਕਲਾਂ ਤੋਂ ਇਲਾਵਾ ਕਈ ਪਿੰਡਾਂ ਵਿਚ ਮੁਹੱਲਾ ਮੀਟਿੰਗਾਂ ਕੀਤੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਨੂੰ ਵੋਟਾਂ ਪਾ ਕੇ ਸ਼ਾਨਦਾਰ ਜਿੱਤ ਦਵਾਉਣ ਤਾਂਜੋ ਵਿਕਾਸ ਦੇ ਨਾਲ ਇਸ ਹਲਕੇ ਦੀ ਨੁਹਾਰ ਬਦਲੀ ਜਾ ਸਕੇ ਤੇ ਨਸ਼ਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਹਲਕੇ ਵਿਚੋਂ ਜਿੱਤ ਪ੍ਰਾਪਤ ਕਰਨ ਉਪਰੰਤ ਪਹਿਲ ਦੇ ਆਧਾਰ ’ਤੇ ਹਲਕੇ ਦੀ ਮੁਹਾਰ ਬਦਲ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ. ਬਲਵਿੰਦਰ ਸਿੰਘ ਸੈਫਦੀਪੁਰ ਜੋ ਕਿ ਅੰਤਰਰਾਸ਼ਟਰੀ ਭਾਊ ਭਾਈਚਾਰਾ ਦੇ ਪ੍ਰਧਾਨ ਹਨ ਦਾ ਘਨੌਰ ਹਲਕੇ ਵਿਚ ਮੋਦੀ ਖਾਨਾ ਤਹਿਤ ਚਲਾਏ ਜਾ ਰਹੇ ਸਮਾਜਿਕ ਕਾਰਜਾਂ ਕਰ ਕੇ ਵੱਡਾ ਆਧਾਰ ਹੈ ਤੇ ਸ. ਸੈਫਦੀਪੁਰ ਜਿਸ ਤਰੀਕੇ ਨਾਲ ਅਪਣੀ ਮੁਹਿੰਮ ਨੂੰ ਚਲਾ ਰਹੇ ਹਨ ਤੇ ਸਥਾਨਕ ਲੋਕਾਂ ਦੇ ਸਮਰਥਨ ਨੂੰ ਦੇਖਦੇ ਹੋਏ ਸੈਫਦੀਪੁਰ ਦੇ ਹੱਕ ਵਿਚ ਚੰਗੀ ਹਵਾ ਬਣਦੀ ਜਾ ਰਹੀ ਹੈ ਜੋ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਲਈ ਖਤਰੇ ਦੀ ਘੰਟੀ ਹੈ। ਇਨ੍ਹਾਂ ਮੀਟਿੰਗਾਂ ਵਿਚ ਵਿਸ਼ੇਸ਼ ਤੌਰ ’ਤੇ ਸੰਧਾਂਰਸੀ ਤੋਂ ਅਮਰਜੀਤ ਸਿੰਘ , ਮੀਜਾਂਪੁਰ ਤੋਂ ਸੁਰਿੰਦਰ ਸਿੰਘ, ਫਾਤੀਹਾ ਮਾਜਰੀ ਤੋਂ ਮਦਨ ਲਾਲ, ਜੰਡ ਮੰਗੋਲੀ ਤੋਂ ਗੁਰਮੀਤ ਸਿੰਘ ਕਮੀ ਕਲਾਂ ਤੋਂ ਰਘਬੀਰ ਸਿੰਘ ਤੋਂ ਇਸ ਤੋਂ ਇਲਾਵਾ ਹੋਰ ਵੀ ਭਾਰੀ ਇਕੱਠ ਵਿਚ ਲੋਕ ਹਾਜ਼ਰ ਸਨ।

No comments:

Post a Comment